ਵੋਟ ਪਾਉਣ ਤੋਂ ਬਾਅਦ ਉਂਗਲੀ 'ਤੇ ਨਿਸ਼ਾਨ ਲਗਾਉਣਾ ਭੁੱਲਿਆ ਸਟਾਫ਼

ਵੋਟ ਪਾਉਣ ਤੋਂ ਬਾਅਦ ਉਂਗਲੀ 'ਤੇ ਨਿਸ਼ਾਨ ਲਗਾਉਣਾ ਭੁੱਲਿਆ ਸਟਾਫ਼

ਡੇਰਾਬੱਸੀ , 19 ਮਈ (ਗੁਰਮੀਤ ਸਿੰਘ)- ਡੇਰਾਬੱਸੀ ਦੀ ਮਿਊਂਸੀਪਲ ਲਾਇਬ੍ਰੇਰੀ ਦੇ ਬੂਥ ਨੰਬਰ 128 ਵਿਖੇ ਵੋਟ ਪਾ ਕੇ ਆਏ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ 4 ਵਜੇ ਵੋਟ ਪਾਉਣ ਗਿਆ ਸੀ। ਇਸ ਸਮੇਂ ਅੰਦਰ ਬੈਠਾ ਅਮਲਾ ਵੋਟਾਂ ਦੀ ਗਿਣਤੀ ਨੂੰ ਲੈ ਕੇ ਉਲਝਿਆ ਹੋਇਆ ਸੀ। ਜਦੋਂ ਉਸ ਦੀ ਵੋਟ ਪਾਉਣ ਦੀ ਵਾਰੀ ਆਈ ਤਾਂ ਅੰਦਰ ਬੈਠੇ ਸਟਾਫ਼ ਨੇ ਉਸ ਦੀ ਪਰਚੀ ਅਤੇ ਵੋਟ ਨੰਬਰ ਤਾਂ ਚੈੱਕ ਕਰ ਲਿਆ ਪਰ ਉਸ ਦੀ ਉਂਗਲੀ 'ਤੇ ਵੋਟ ਪਾਉਣ ਦਾ ਨਿਸ਼ਾਨ ਲਾਉਣਾ ਭੁੱਲ ਗਿਆ।