ਸੁਖਬੀਰ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਨਾਲ ਰਹੇ ਜੇਤੂ

ਸੁਖਬੀਰ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਨਾਲ ਰਹੇ ਜੇਤੂ

ਫ਼ਿਰੋਜ਼ਪੁਰ, 23 ਮਈ (ਜਸਵਿੰਦਰ ਸਿੰਘ ਸੰਧੂ) - ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ । ਲੋਕ ਸਭਾ ਹਲਕੇ ਦੀ 16 ਲੱਖ 18 ਹਜ਼ਾਰ 419 ਵੋਟਾਂ 'ਚੋਂ 11,66,717 ਵੋਟ ਪੋਲ ਹੋਏ ਸਨ। ਜਿਨ੍ਹਾਂ 'ਚੋਂ ਸੁਖਬੀਰ ਸਿੰਘ ਬਾਦਲ ਨੂੰ 6 ਲੱਖ 31 ਹਜ਼ਾਰ 100 ਵੋਟ ਮਿਲੇ ਹਨ ਜਦ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 4,32,964 ਵੋਟ ਮਿਲੇ । ਸੁਖਬੀਰ ਸਿੰਘ ਬਾਦਲ ਦੀ ਜਿੱਤ ਦਾ ਅੰਕੜਾ ਅਜੇ ਹੋਰ ਵੀ ਵਧ ਸਕਦਾ ਹੈ ਕਿਉਂਕਿ ਕਿ ਮੁਲਾਜ਼ਮ ਵਰਗ ਵੱਲੋਂ ਪੋਲ ਕੀਤੀਆਂ ਬੈਲਟ ਪੋਸਟਲ ਵੋਟ ਦੀ ਗਿਣਤੀ ਅਜੇ ਚੱਲ ਰਹੀ ਹੈ।