ਨੌਜਵਾਨਾਂ ਦੇ ਦੋ ਧੜਿਆਂ 'ਚ ਹੋਈ ਲੜਾਈ ਦੌਰਾਨ 3 ਜਖਮੀ

ਨੌਜਵਾਨਾਂ ਦੇ ਦੋ ਧੜਿਆਂ 'ਚ ਹੋਈ ਲੜਾਈ ਦੌਰਾਨ 3 ਜਖਮੀ

ਸੰਗਰੂਰ, 19 ਮਈ(ਦਮਨਜੀਤ, ਬਿੱਟਾ ) - ਸੰਗਰੂਰ ਦੇ ਨਾਲ ਲਗਦੇ ਪਿੰਡ ਇਲਵਾਲ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਹੋਈ ਗਹਿਗੱਚ ਲੜਾਈ ਦੌਰਾਨ 3 ਨੌਜਵਾਨਾਂ ਦੇ ਗੰਭੀਰ ਰੂਪ 'ਚ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਨੌਜਵਾਨਾਂ ਬਲਜਿੰਦਰ ਸਿੰਘ, ਮਨਦੀਪ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਵੋਟਾਂ ਨੂੰ ਲੈ ਕੇ ਉਹ ਪਿੰਡ ਦੇ ਪੋਲਿੰਗ ਬੂਥ ਨੇੜੇ ਬੈਠੇ ਸਨ ਤਾਂ ਅਚਾਨਕ ਨੌਜਵਾਨਾਂ ਦੇ ਇੱਕ ਧੜੇ ਨੇ ਉਹਨਾਂ ਉੱਤੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਹਨਾਂ ਨੂੰ ਗੰਭੀਰ ਰੂਪ 'ਚ ਜਖਮੀ ਕਰ ਦਿੱਤਾ। ਜਿਕਰਯੋਗ ਹੈ ਕੇ ਆਪਸ ਵਿਚ ਭਿੜੇ ਨੌਜਵਾਨਾਂ ਦੇ ਦੋਵੇਂ ਧੜੇ ਕਾਂਗਰਸ ਪਾਰਟੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਅਤੇ ਜਖਮੀ ਧਿਰ ਕਾਂਗਰਸ ਦੇ ਹੀ ਇਕ ਨੇਤਾ ਵਲੋਂ ਹਮਲਾ ਕਰਵਾਏ ਜਾਣ ਦਾ ਇਲਜ਼ਾਮ ਲਗਾ ਰਹੀ ਹੈ।