ਸਬ-ਡਿਵੀਜ਼ਨ ਮਹਿਲ ਕਲਾਂ 'ਚ 68.87 ਫ਼ੀਸਦੀ ਪੋਲਿੰਗ

ਸਬ-ਡਿਵੀਜ਼ਨ ਮਹਿਲ ਕਲਾਂ 'ਚ 68.87 ਫ਼ੀਸਦੀ ਪੋਲਿੰਗ

ਮਹਿਲ ਕਲਾਂ, 19 ਮਈ (ਅਵਤਾਰ ਸਿੰਘ ਅਣਖੀ)- ਸਬ-ਡਵੀਜ਼ਨ ਮਹਿਲ ਕਲਾਂ 'ਚ ਸ਼ਾਮ 6 ਵਜੇ ਤੱਕ ਕੁੱਲ 68.87 ਫ਼ੀਸਦੀ ਵੋਟ ਪੋਲ ਹੋਈ ਹੈ। ਸਵੇਰੇ ਸਮੇਂ ਵੋਟਰਾਂ 'ਚ ਵੋਟ ਪਾਉਣ ਲਈ ਕੋਈ ਖਾਸ ਦਿਲਚਸਪੀ ਦਿਖਾਈ ਨਹੀਂ ਦਿੱਤੀ, ਜਦਕਿ ਬਾਅਦ ਦੁਪਹਿਰ ਲੋਕ ਵੋਟਾਂ ਪਾਉਣ ਲਈ ਘਰਾਂ ਚੋਂ ਬਾਹਰ ਨਿੱਕਲਦੇ ਦਿਖਾਈ ਦਿੱਤੇ। ਮਹਿਲ ਕਲਾਂ ਇਲਾਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਪੋਲਿੰਗ ਬੂਥਾਂ 'ਤੇ ਰੌਣਕ ਦਿਖਾਈ ਦਿੱਤੀ। ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਅ) ਦੇ ਹੱਕ ਵਿਚ ਨੌਜਵਾਨ ਵਰਗ ਡਟਿਆ ਦਿਖਾਈ ਦਿੱਤਾ। ਕੁਝ ਪਿੰਡਾਂ 'ਚ ਆਮ ਆਦਮੀ ਪਾਰਟੀ ਦਾ ਪੋਲਿੰਗ ਬੂਥ ਹੀ ਨਹੀਂ ਲੱਗਿਆ ਅਤੇ ਕੁਝ ਥਾਵਾਂ ਉੱਤੇ ਪੋਲਿੰਗ ਬੂਥ ਸੁੰਨੇ ਪਏ ਸਨ। ਇੱਥੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ 2014 ਵਾਂਗ ਆਮ ਆਦਮੀ ਪਾਰਟੀ ਦੀ ਚੜ੍ਹਤ ਅੱਜ ਬਰਕਰਾਰ ਨਹੀਂ ਰਹਿ ਸਕੀ।